ਬੀਬੀ ਮਾਨ ਐਮ.ਐਲ.ਏ ਆਮ ਆਦਮੀ ਪਾਰਟੀ ਸ਼ਰੇਆਮ ਨੂਰਮਹਿਲ ਦੇ ਵਾਰਡ ਦੇ ਵਸਨੀਕ ਅਤੇ ਐਮ.ਸੀ ਨੂੰ ਧਮਕੀਆਂ ਦਿੰਦੀ
ਬੀਬੀ ਮਾਨ ਐਮ.ਐਲ.ਏ ਆਮ ਆਦਮੀ ਪਾਰਟੀ ਸ਼ਰੇਆਮ ਨੂਰਮਹਿਲ ਦੇ ਵਾਰਡ ਦੇ ਵਸਨੀਕ ਅਤੇ ਐਮ.ਸੀ ਨੂੰ ਧਮਕੀਆਂ ਦਿੰਦੀ, ਪਰ ਵਾਰਡ ਦੇ ਵਸਨੀਕਾਂ ਨੇ ਕਿਹਾ ਐਮਐਲਏ ਨੂੰ ਕਿਹਾ ਗੈਟ ਆਊਟ- ਬਲਵੀਰ ਕੋਲਧਾਰ ਬਾਲੀ ਐਮ.ਸੀ ਨੂਰਮਹਿਲ ਵਾਰਡ ਨੰਬਰ 6ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਵਾਰਡ ਨੰਬਰ 6 ਮੁਹੱਲਾ ਰਵਿਦਾਸਪੁਰਾ ਨੂਰਮਹਿਲ ਵਿਖੇ ਬੀਬੀ ਇੰਦਰਜੀਤ ਕੌਰ ਮਾਨ ਐਮਐਲਏ ਹਲਕਾ ਨਕੋਦਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟਾਂ ਮੰਗਣ ਜਦੋਂ ਉਸ ਵਾਰਡ ਨੰ 6 ਵਿੱਚ ਪਹੁੰਚੇ ਉੱਥੇ ਦੇ ਵਸਨੀਕ ਮਹਿਲਾਵਾਂ, ਪੁਰਸ਼ਾਂ ਵੱਲੋਂ ਕਿਹਾ ਗਿਆ ਤਕਰੀਬਨ ਤੁਸੀਂ ਅੱਠ ਮਹੀਨੇ ਪਹਿਲਾਂ ਆਏ ਸੀ ਤੁਸੀਂ ਉਸ ਸਮੇਂ ਛੱਪੜ ਸਾਫ ਕਰਾਉਣ ਦੇ 10 ਦਿਨਾਂ ਦਾ ਟਾਈਮ ਲੈ ਕੇ ਗਏ ਸੀ, ਪਰ ਅਫਸੋਸ ਅੱਜ ਤੱਕ ਨਹੀਂ ਹੋਇਆ,ਪਰ ਵਾਰਡ ਵਾਸੀਆਂ ਨੇ ਭਰੋਸਾ ਕੀਤਾ ਸੀ ਤੁਸੀਂ ਉਸ ਭਰੋਸੇ ਨੂੰ ਵੀ ਤੋੜਿਆ ਅਤੇ ਉਹਨਾਂ ਨੇ ਆਪਣੇ ਹੋਰ ਹੱਕ ਵੀ ਮੰਗੇ ਜਿਵੇਂ1000ਹਜ਼ਾਰ ਰੁਪਏ ਮੰਗੇ ਗਏ, ਅਤੇ ਜੋ ਵੀ ਝੂਠੀ ਅਤੇ ਲਾਰਿਆਂ ਦੀ ਸਰਕਾਰ ਆਮ ਆਦਮੀ ਪਾਰਟੀ ਨੇ ਝੂਠ ਬੋਲ ਕੇ ਗੁਮਰਾਹ ਕਰਕੇ ਵੋਟਾਂ ਲਈਆਂ ਉਹਨਾਂ ਦਾ ਹਿਸਾਬ ਵਾਰਡ ਵਾਲੇ ਮੰਗ ਰਹੇ ਸਨ,ਪਰ ਅਫਸੋਸ ਬੀਬੀ ਮਾਨ ਦਾ ਗੁੱਸਾ ਇਸ ਕਦਰ ਭੜਕ ਗਿਆ ਕੀ ਸ਼ਰੇਆਮ ਹੀ ਉੱਥੇ ਦੇ ਵਸਨੀਕਾਂ ਨੂੰ ਧਮਕੀਆਂ ਦੇਣ ਲੱਗੇ ਉਹਨਾਂ ਨੇ ਉਸ ਵਾਰਡ ਦੇ ਐਮ.ਸੀ ਬਲਵੀਰ ਕੌਲਧਾਰ, ਜੋ ਕਿ ਸਾਡੇ ਸਮਾਜਿਕ ਭਾਈਚਾਰੇ ਵਿੱਚੋਂ ਹਨ ਉਹਨਾਂ ਨੂੰ ਮੁਹੱਲੇ ਦੇ ਵਸਨੀਕਾਂ ਨੇ ਮੌਕੇ ਤੇ ਬੁਲਾਇਆ, ਜਦੋਂ ਐਮਸੀ ਸਾਹਿਬ ਆਏ ਤਾਂ ਬੀਬੀ ਮਾਨ ਦਾ ਗੁੱਸਾ ਇਸ ਕਦਰ ਭੜਕਿਆ ਉਸ ਨੂੰ ਸ਼ਰੇਆਮ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਹਿ ਦਿੱਤਾ ਤੂੰ ਕਿਸੇ ਹੋਰ ਪਾਰਟੀ ਦਾ ਹੈ ਤੂੰ ਇਥੋਂ ਗੈਟ ਆਊਟ ਹੋ ਜਾ ਅਤੇ ਤੈਨੂੰ ਜਲਦੀ ਹੀ ਦੇਖ ਲਉਂਗੀ ਫਿਰ ਦੇਖਣ ਵਾਲਾ ਨਜ਼ਾਰਾ ਸੀ ਕਿ ਸਾਰਾ ਹੀ ਵਾਰਡ ਆਪਣੇ ਐਮਸੀ ਦੇ ਹੱਕ ਵਿੱਚ ਖੜਾ ਹੋ ਗਿਆ ਉਹ ਉਨਾਂ ਵਸਨੀਕਾਂ ਨੇ ਕਿਹਾ ਕਿ ਬੀਬੀ ਮਾਨ ਜੀ ਗੈਟ ਆਊਟ ਤਾਂ ਤੁਸੀਂ ਹੋਵੋਗੇ, ਨਾ ਕਿ ਐਮਸੀ ਸਾਡਾ ਤਾਂ ਵਾਰਡ ਦਾ ਬਲਵੀਰ ਕੋਲਧਾਰ ਐਮਸੀ ਹੈ ,ਫਿਰ ਵੀ ਗੱਡੀ ਵਿੱਚ ਬਹਿੰਦਿਆਂ ਬਹਿੰਦਿਆਂ ਇਹਨਾਂ ਨੇ ਹਰ ਕਿਸੇ ਨੂੰ ਧਮਕੀਆਂ ਦਿੱਤੀਆਂ ਅਤੇ ਸਾਡੇ ਸਮਾਜਿਕ ਭਾਈਚਾਰੇ ਵਿੱਚੋਂ ਐਮ.ਸੀ ਸਾਹਿਬਾਨ ਮੈਨੂੰ ਗੈਟ ਆਊਟ ਕੁਹਾਇਆ ਤੁਸੀਂ ਇਸ ਦਾ ਜਲਦੀ ਹੀ ਨਤੀਜਾ ਭੁਗਤਣ ਲਈ ਤਿਆਰ ਹੋ ਜਾਵੋ।.




