Hello-Jallandhar

Fast & Real News Channel

Uncategorized

ਭਾਜਪਾ ਨੂੰ ਦੇਸ਼ ਦਾ ਸੰਵਿਧਾਨ ਬਦਲਣ ਦੇ ਮਨਸੂਬੇ ਵਿਚ ਕਾਮਿਯਾਬ ਨਹੀਂ ਹੋਣ ਦਿੱਤਾ ਜਾਵੇਗਾ-ਸ.ਚਰਨਜੀਤ ਚੰਨੀ

(ਐਸ.ਕੇ ਕੁਲਦੀਪ – ਹੈਲੋ ਜਲੰਧਰ – ਜਲੰਧਰ ਕੈਂਟ) – ਭਾਜਪਾ ਨੂੰ ਦੇਸ਼ ਦਾ ਸੰਵਿਧਾਨ ਬਦਲਣ ਦੇ ਮਨਸੂਬੇ ਕਾਮਿਯਾਬ ਨਹੀਂ ਹੋਣ ਦਿੱਤਾ ਜਾਵੇਗਾ-

ਸ.ਚਰਨਜੀਤ ਚੰਨੀਨਾਮਜਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਹੋਈ ਰੈਲੀ ਤੇ ਰੋਡ ਸ਼ੋਅ ਵਿੱਚ ਹਜਾਰਾ ਲੋਕਚੰਨੀ ਦੇ ਹੱਕ ਵਿੱਚ ਨਿੱਤਰੇ ਤੇ ਵੱਡੀ ਜਿੱਤ ਦਾ ਦਿੱਤਾ ਸੰਕੇਤਜਲੰਧਰ-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚਰਨਜੀਤਸਿੰਘ ਚੰਨੀ ਵੱਲੋਂ ਨਾਮਜਦਗੀ ਪੱਤਰ ਦਾਖਲ ਕੀਤੇ ਗਏ।ਇਸ ਤੋਂ ਪਹਿਲਾ ਪੱੁਡਾ ਗਰਾਉਂਡਵਿੱਚ ਕਾਂਗਰਸ ਪਾਰਟੀ ਵੱਲੋਂ ਇੱਕ ਵੱਡੀ ਰੈਲੀ ਕੀਤੀ ਗਈ ਜਿਸ ਦੌਰਾਨ ਹਜਾਰਾ ਦੀ ਗਿਣਤੀਵਿੱਚ ਲੋਕ ਇਕੱਠੇ ਹੋਏ ਤੇ ਇਨਾਂ ਠਾਂਠਾ ਮਾਰਦੇ ਹਜਾਰਾ ਲੋਕਾਂ ਦੇ ਇਕੱਠ ਨੇ ਚਰਨਜੀਤਸਿੰਘ ਚੰਨੀ ਦੀ ਵੱਡੀ ਜਿੱਤ ਦੇ ਸੰਕੇਤ ਦੇ ਦਿੱਤੇ।ਇਸ ਤੋਂ ਪਹਿਲਾਂ ਚਰਨਜੀਤ ਸਿੰਘਚੰਨੀ ਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਅਤੇ ਗੁਰਦੁਆਰਾ ਮਾਡਲ ਟਾਊਨ ਵਿਖੇ ਨਤਮਸਤਕਹੋਏ।ਇਸ ਦੌਰਾਨ ਪੰਜਾਬ ਵਿਧਾਨ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਚੋਧਰੀ ਵੀ ਵਿਸ਼ੇਸ਼ ਤੋਰ ਤੇ ਪਹੁੰਚੇ।ਜਦ ਕਿ ਵਿਧਾਇਕਰਾਣਾ ਗੁਰਜੀਤ ਸਿੰਘ,ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਪ੍ਰਗਟ ਸਿੰਘ,ਸੁਖਵਿੰਦਰ ਸਿੰਘਕੋਟਲੀ,ਬਾਵਾ ਹੈਨਰੀ,ਸਾਬਕਾ ਮੰਤਰੀ ਅਵਤਾਰ ਹੈਨਰੀ,ਸਾਬਕਾ ਵਿਧਾਇਕ ਰਜਿੰਦਰ ਸਿੰਘਬੇਰੀ,ਡਾ.ਨਵਜੋਤ ਦਾਹੀਆ ਅਤੇ ਸੇਵਾ ਮੁਕਤ ਐਸ.ਐਸ.ਪੀ ਰਜਿੰਦਰ ਸਿੰਘ ਵੱਡੇ ਕਾਫਲਿਆਂ ਦੇਨਾਲ ਇਸ ਰੈਲੀ ਵਿੱਚ ਪੁੱਜੇ।ਇਸ ਤੋਂ ਬਾਅਦ ਲੋਕਾਂ ਦੇ ਇੱਕ ਵੱਡੇ ਕਾਫਲੇ ਦੇ ਨਾਲਚਰਨਜੀਤ ਸਿੰਘ ਚੰਨੀ ਨਾਮਜਦਗੀ ਪੱਤਰ ਦਾਖਲ ਕਰਨ ਦੇ ਪੱੁਜੇ।ਕਾਂਗਰਸ ਪਾਰਟੀ ਵੱਲੋਂਕੀਤੀ ਗਈ ਰੈਲੀ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤਸਿੰਘ ਚੰਨੀ ਨੇ ਸ਼ਟੇਜ ਤੋਂ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਹੋਕਾ ਦਿੱਤਾ।ਸ.ਚੰਨੀ ਨੇਕਿਹਾ ਕਿ ਅੱਜ ਦੇਸ਼ ਦੇ ਸੰਵਿਧਾਨ ਅਤੇ ਪੰਜਾਬ ਦੀ ਹੋਂਦ ਨੂੰ ਭਾਜਪਾ ਤੋਂ ਖਤਰਾ ਹੈ ਤੇਸਾਡਾ ਸਵਿਧਾਨ ਬਦਲਣ ਦੀਆ ਕੋਝੀਆਂ ਸਾਜਿਸ਼ਾਂ ਚੱਲ ਰਹੀਆ ਹਨ।ਉਨਾਂ ਕਿਹਾ ਕਿ ਜੇਕਰਭਾਜਪਾ ਦੁਬਾਰਾ ਸੱਤਾ ਤੇ ਕਾਬਜ ਹੁੰਦੀ ਹੈ ਤਾਂ ਇਹ ਸੰਵਿਧਾਨ ਨੂੰ ਬਦਲੇਗੀ ਤੇ ਭਾਜਪਾਸੰਵਿਧਾਨ ਬਦਲਕੇ ਬਾਬਾ ਭੀਮ ਰਾਉ ਅੰਬੇਦਗਰ ਜੀ ਦੇ ਨਾਮ ਅਤੇ ਉਨਾਂ ਦੀ ਸੋਚ ਖਤਮ ਕਰਨਾਚਾਹੁੰਦੀ ਹੈ

ਪਰ ਅਸੀ ਇਹ ਹੋਣ ਨਹੀਂ ਦੇਣਾ ਜਿਸ ਕਰਕੇ ਭਾਜਪਾ ਨੂੰ ਕੇਂਦਰ ਵਿੱਚ ਸੱਤਾਤੇ ਕਾਬਜ ਹੋਣ ਤੋਂ ਰੋਕਣਾ ਬਹੁਤ ਜਰੂਰੀ ਤੇ ਇਨਾਂ ਦੇ ਮਨਸੂਬੇ ਕਾਮਿਯਾਬ ਨਹੀਂ ਹੋਣਦਿੱਤੇ ਜਾਣਗੇ।ਉਨਾਂ ਕਿਹਾ ਕਿ ਭਾਜਪਾ ਨੂੰ ਵੋਟ ਪਾਉਣਾ ਆਪਣੇ ਬੱਚਿਆਂ ਨੂੰ ਜਹਿਰ ਦੇਣਦੇ ਬਰਾਬਰ ਹੈ।ਚੰਨੀ ਨੇ ਕਿਹਾ ਕਿ ਅੱਜ ਜਲੰਧਰ ਵਿੱਚ ਅਮਨ ਕਾਨੂੰਨ ਦੀ ਸਥਿਤੀ ਦਾ ਬੁਰਾਹਾਲ ਹੈ। ਉਨਾਂ ਕਿਹਾ ਕਿ ਭਗਵੰਤ ਮਾਨ ਨੇ ਰਿੰਕੂ ਨੂੰ ਵਿਕਾਸ ਦਾ ਪਾਸਵਰਡ ਦਿੱਤਾ ਸੀਪਰ 10 ਮਹੀਨੇ ਵਿੱਚ ਰਿੰਕੂ ਨੇ ਜਲੰਧਰ ਦਾ ਕੁੱਝ ਸਵਾਰਿਆ ਤਾਂ ਨਹੀਂ ਉਲਟਾ ਭਗਵੰਤ ਮਾਨਦਾ ਪਾਸਵਰਡ ਲੈ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ। ਉਨਾਂ ਕਿਹਾ ਕਿ ਇਨਾਂ ਦਲ ਬਦਲੂਲੀਡਰਾਂ ਦਾ ਕੋਈ ਸ਼ਟੈਂਡ ਨਹੀ ਹੈ। ਚੰਨੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਜੂਠਾ ਪਾਣੀਪੱਗ ਤੇ ਪਾ ਕੇ ਪੱਗ ਦੀ ਬੇਅਦਬੀ ਕੀਤੀ ਹੈ।ਸ.ਚੰਨੀ ਨੇ ਕਿਹਾ ਕਿ ਅੇਨ.ਆਰ.ਆਈ ਭਰਾਵਾਂਨੇ ਦੁਆਬੇ ਦੀ ਤਰੱਕੀ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਤੇ ੳੇੁਨਾਂ ਨੂੰ ਪੰਜਾਬਵਿੱਚ ਰੈੱਡ ਕਾਰਪੇਟ ਮਿਲੇਗਾ ਜਦ ਕਿ ਉਨਾਂ ਨਾਲ ਕਿਸੇ ਕਿਸਮ ਦਾ ਧੋਖਾ ਨਹੀਂ ਹੋਣਦਿੱਤਾ ਜਾਵੇਗਾ।ਉਹਨਾਂ ਕਿਹਾ ਕਿ ਅੱਜ ਹਰ ਮੁਲਾਜਮ ਕਾਂਗਰਸ ਦੇ ਹੱਕ ਵਿੱਚ ਵੋਟ ਪਾਉਣਲਈ ਤਿਆਰ ਬੇਠਾ ਹੈੇ।ਸ. ਚੰਨੀ ਨੇ ਕਿਹਾ ਕਿ ਇਥੋਂ ਦੇ ਲੀਡਰ ਦੜਾ ਸੱਟਾ ਤੇ ਲਾਟਰੀਕਾਰੋਬਾਰ ਚਲਾ ਰਹੇ ਹਨ ਤੇ ਨਸ਼ੇ ਦੀ ਸਪਲਾਈ ਵਿੱਚ ਵੀ ਇਨਾਂ ਦੀ ਹੀ ਸ੍ਰਪਸਤੀ ਹੈ।ਉਨਾਂਕਿਹਾ ਕਿ ਜਦੋਂ ਉਨਾਂ ਜਲੰਧਰ ਵਿੱਚ ਆ ਕੇ ਨਸ਼ੇ ਦਾ ਰੋਲਾ ਪਾਇਆ ਤਾਂ ਉਸ ਤੋਂ ਬਾਅਦਪੁਲਿਸ ਨੇ ਨਸ਼ੇ ਦੇ ਤਸਕਰਾਂ ਨੂੰ ਪਕੜਨਾ ਸ਼ੁਰੂ ਕੀਤਾ ਤੇ ਸੱਚ ਸਾਹਮਣੇ ਆਇਆ ਕਿ ਫੜੇ ਗਏਤਸਕਰਾਂ ਦੇ ਸਬੰਧ ਆਮ ਆਦਮੀ ਪਾਰਟੀ ਤੇ ਭਾਜਪਾ ਦੇ ਇਨਾਂ ਲੀਡਰਾਂ ਨਾਲ ਹਨ।ਉਨਾਂ ਕਿਹਾਕਿ ਸ਼ੀਤਲ ਅੰਗੁਰਾਲ ਦੇ ਨਾਲ ਇਨਾਂ ਤਸਕਰਾਂ ਦੇ ਸਬੰਧ ਹਨ।ਉਨਾਂ ਭਾਜਪਾ ਤੇ ਆਮ ਆਦਮੀਪਾਰਟੀ ਵਾਲੇ ਨੋਜਵਾਨਾ ਨੂੰ ਨਸ਼ੇ ਵਿੱਚ ਗ੍ਰਸਤ ਕਰਕੇ ਇਨਾਂ ਦੀਆਂ ਜਿੰਦਗੀਆਂ ਨਾਲ ਖੇਡਰਹੇ ਹਨ।ਚੰਨੀ ਨੇ ਕਿਹਾ ਕਿ ਤਾਂ ਇਨਾਂ ਲੋਕਾਂ ਨੂੰ ਨਾਂ ਜਲੰਧਰ ਦੇ ਲੋਕ ਬਖਸ਼ਣਗੇ ਤੇਹੀ ਉਹ ਬਖਸ਼ਣਗੇ ਤੇ ਉਹ ਉਦੋਂ ਤੱਕ ਚੁੱਪ ਨਹੀ ਬੇਠਣਗੇ ਜਦੌਂ ਤੱਕ ਨਸ਼ਾ ਖਤਮ ਨਹੀਂ ਹੋਜਾਂਦਾ।ਉਨਾਂ ਕਿਹਾ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਰਿੰਕੂ ਨੂੰ ਸੋਨੇ ਦੀਆ ਚੈਨਾਂਪਾਉਂਦੇ ਹਨ।ਉਨਾਂ ਕਿਹਾ ਕਿ ਜਦੋਂ ਤੱਕ ਇਹ ਆਮ ਆਦਮੀ ਵਿੱਚ ਉਦੋਂ ਤੱਕ ਕਿਸੇ ਨੇ ਇਨਾਂਨੂੰ ਤੰਗ ਨਹੀਂ ਕੀਤਾ ਤੇ ਅੱਜ ਭਾਜਪਾ ਇਨਾਂ ਡਰਾ ਕੇ ਆਪਣੇ ਨਾਲ ਲੈ ਗਈ ਹੈੇ।ਉਨਾਂਕਿਹਾ ਕਿ ਕਾਂਗਰਸ ਦੇ ਸਮੇਂ ਜੀ.ਓ.ਜੀ ਭਰਤੀ ਕੀਤੇ ਗਏ ਸਾਬਕਾ ਫੌਜੀਆਂ ਨੂੰ ਇਸ ਸਰਕਾਰਨੇ ਕੱਢ ਦਿੱਤਾ।ਉਨਾਂ ਕਿਹਾ ਕਿ ਪਿਛਲੇ ਦੋ ਸਾਲਾ ਤੋਂ ਜਲੰਧਰ ਹਲਕੇ ਦੇ ਲੋਕਾਂ ਨੇ ਸੜਕਬਣਾਉਣ ਵਾਲੇ ਰੋਡ ਰੋਲਰ ਸੜਕਾਂ ਤੇ ਚਲਦੇ ਨਹੀਂ ਦੇਖੇ ਤੇ ਇਥੋਂ ਦੀਆ ਸੜਕਾਂ ਦਾ ਹਾਲਇਸ ਕਦਰ ਮਾੜਾ ਹੈ ਕਿ ਇਹ ਸੜਕਾਂ ਹਾਦਸਿਆਂ ਦਾ ਕਾਰਨ ਬਣ ਰਹੀਆ ਹਨ।ਉਨਾਂ ਕਿਹਾ ਕਿ ਆਮਆਦਮੀ ਪਾਰਟੀ ਨੇ ਦੋ ਸਾਲਾਂ ਵਿੱਚ ਕਿਸੇ ਨਗਰ ਕੋਸਲ,ਕਾਰਪੋਰੇਸ਼ਨ ਯਾਂ ਪੰਚਾਇਤ ਨੂੰ ਕੋਈਪੈਸਾ ਨਹੀਂ ਦਿੱਤਾ।ਉਨਾਂ ਕਿਹਾ ਕਿ ਝਾੜੂ ਨੂੰ ਜਿਤਾ ਕੇ ਲੋਕਾਂ ਨੇ ਪੰਜਾਬ ਚ ਕਲੇਸ਼ਖੜਾ ਲਿਆ ਹੈ ਤੇ ਹੁਣ ਲੋਕ ਝਾੜੂ ਨੂੰ ਲੰਬਾ ਪਾਉਣ ਦੀ ਤਿਆਰੀ ਵਿੱਚ ਹਨ ਤਾਂ ਜੋ ਪੰਜਾਬਵਿੱਚ ਅਮਨ ਸ਼ਾਂਤੀ ਤੇ ਖੁਸ਼ਹਾਲੀ ਆ ਸਕੇ।ਸ.ਚੰਨੀ ਨੇ ਕਿਹਾ ਕਿ ਭਾਜਪਾ ਵੱਲੋਂ ਕੀਤੇ ਗਏਰੋਡ ਸ਼ੋਅ ਵਿੱਚ ਦਿਹਾੜੀ ਤੇ ਲੋਕ ਲਿਆਂਦੇ ਗਏ ਕਿਉ ਕਿ ਲੋਕ ਅੱਜ ਭਾਜਪਾ ਨੂੰ ਭਜਾ ਰਹੇਹਨ।ਉਨਾਂ ਕਿਹਾ ਕਿ ਜੋ ਨੁਕਸਾਨ ਭਾਜਪਾ ਅਤੇ ਪੰਜਾਬ ਵਿੱਚ ਮੁੱਖ ਮੰਤਰੀ ਵੱਲੋਂ ਦੋ ਸਾਲਚ ਕੀਤਾ ਗਿਆ ਹੈ ਇਹ ਦਿਨ ਪੰਜਾਬ ਦੇ ਇਤਿਹਾਸ ਵਿੱਚ ਕਾਲੇ ਅੱਖਰਾਂ ਨਾਲ ਲਿਖੇਜਾਣਗੇ।ੳੇੁਨਾਂ ਕਿਹਾ ਕਿ ਕਿਸਾਨਾ ਨੂੰ ਇਨਾਂ ਸਰਕਾਰ ਨੇ ਕੁੱਟਿਆ ਤੇ ਮਾਰਿਆ ਹੈ ਜਦ ਕਿਪੰਜਾਬ ਦੀ ਸਰਹੱਦ ਵਿੱਚ ਮਾਰੇ ਗਏ ਕਿਸਾਨ ਦੇ ਮਾਮਲੇ ਵਿੱਚ ਕੋਈ ਕਾਰਵਾਈ ਤੱਕ ਨਹੀਂਕੀਤੀ ਗਈ।ਸ.ਚੰਨੀ ਨੇ ਕਿਹਾ ਕਿ ਕਿਸਾਨਾ ਦਾ ਪੱੁਤ ਬਣਕੇ ਮੁੱਖ ਮੰਤਰੀ ਕਿਸਾਨਾ ਨਾਲਧ੍ਰੋਹ ਕਮਾ ਰਿਹਾ ਹੈ।ਉਨਾਂ ਕਿਹਾ ਕਿ ਡੇਰਾ ਸੱਚਖੰਡ ਬੱਲਾਂ ਨੂੰ ਸ਼੍ਰੀ ਗੁਰੁ ਰਵਿਦਾਸਜੀ ਦਾ ਅਧਿਐਨ ਸੈਂਟਰ ਖੋਲਣ ਲਈ ਉਨਾਂ ਨੇ 25 ਕਰੋੜ ਰੁਪਏ ਦਿੱਤੇ ਸਨ ਪਰ ਅੱਜ ਤੱਕਮੋਜੂਦਾ ਸਰਕਾਰ ਨੇ ਇੱਕ ਰੁਪਇਆ ਵੀ ਇਥੇ ਲੱਗਣ ਨਹੀਂ ਦਿੱਤਾ।ਉਨਾਂ ਕਿਹਾ ਕਿਅੰਮ੍ਰਿਤਸਰ ਵਿੱਚ ਬਾਲਮੀਕ ਤੀਥਰ ਦੇ ਲਈ 28 ਕਰੋੜ ਰੁਪਏ ਦਿੱਤੇ ਪਰ ਅੱਜ ਤੱਕ ਇਸਮੋਜੂਦਾ ਪੰਜਾਬ ਸਰਕਾਰ ਨੇ ਇੱਕ ਰੁਪਏ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ।ਜਦ ਕਿ ਭਾਈਜੈਤਾ ਜੀ ਦੀ ਸਥਾਪਤ ਕੀਤੀ ਗਈ ਚੇਅਰ ਦਾ ਕੰੰਮ ਵੀ ਅੱਗੇ ਵੱਧਣ ਨਹੀਂ ਦਿੱਤਾ।ਸ.ਚੰਨੀਨੇ ਕਿਹਾ ਕਿ ਉਨਾਂ ਦੇ ਮਨ ਨੂੰ ਅੱਜ ਬਹੁਤ ਤਸੱਲੀ ਹੋਈ ਜਦੋਂ ਮੁੱਖ ਮੰਤਰੀ ਰਹਿੰਦਿਆਂਭਗਵਾਨ ਪਰਸ਼ੂਰਾਮ ਜੀ ਦੇ ਮੰਦਿਰ ਲਈ 10 ਕਰੋੜ ਰੁਪਏ ਦਿੱਤੇ ਤੇ ਅੱਜ ਭਗਵਾਨ ਪਰਸ਼ੂਰਾਮਜੀ ਦੀ ਜੇਅੰਤੀ ਮੋਕੇ ਉਨਾਂ ਨੂੰ ਸਨਮਾਨਿਤ ਕੀਤਾ ਗਿਆ।ਉਨਾਂ ਕਿਹਾ ਕਿ ਦੋ ਕਰੋੜ ਰੁੁਪਏਭਗਵਾਨ ਵਿਸ਼ਵਕਰਮਾ ਜੀ ਦੇ ਮੰਦਿਰ ਲਈ ਦਿੱਤੇ ਜਦ ਕਿ ਭਗਵਾਨ ਕਬੀਰ ਜੀ ਗੁਰੁ ਰਵਿਦਾਸਧਾਮ ਨੂੰ ਪੈਸੇ ਦਿੱਤੇ।ਉਨਾਂ ਕਿਹਾ ਕਿ ਬਿਜਲੀ ਅਤੇ ਪਾਣੀ ਦੇ ਬਕਾਏ ਬਿਲ ਉਨਾਂ ਵੱਲੋਂਮਾਫ ਕੀਤੇ ਗਏ ਜਦ ਕਿ ਮੁਲਾਜਮਾਂ ਤਨਖਾਹਾ ਵਧਾਈਆਂ ਗਈਆਂ ਸਨ।ਉਨਾਂ ਕਿਹਾ ਕਿ ਅੱਜਜਲੰਧਰ ਦੇ ਲੋਕ ਇੱਕ ਤਰਫਾ ਹੋ ਕੇ ਉਨਾਂ ਦੇ ਨਾਲ ਜੁੜ ਰਹੇ ਹਨ।ਇਸ ਦੌਰਾਨ ਵਿਰੋਧੀ ਧਿਰਦੇ ਨੇਤਾ ਪ੍ਰਤਾਪ ਸਿੰਘ ਬਾਜਵਾ,ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਚੋਧਰੀ,ਵਿਧਾਇਕਰਾਣਾ ਗੁਰਜੀਤ ਸਿੰਘ,ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ,ਪ੍ਰਗਟ ਸਿੰਘ,ਸੁਖਵਿੰਦਰ ਸਿੰਘਕੋਟਲੀ,ਬਾਵਾ ਹੈਨਰੀ,ਸਾਬਕਾ ਮੰਤਰੀ ਅਵਤਾਰ ਹੈਨਰੀ,ਸਾਬਕਾ ਵਿਧਾਇਕ ਰਜਿੰਦਰ ਸਿੰਘਬੇਰੀ,ਡਾ.ਨਵਜੋਤ ਦਾਹੀਆ ਅਤੇ ਸੇਵਾ ਮੁਕਤ ਐਸ.ਐਸ.ਪੀ ਰਜਿੰਦਰ ਸਿੰਘ ਨੇ ਵੀ ਲੋਕਾਂ ਨੂੰਕਾਂਗਰਸ ਪਾਰਟੀ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਜਿਤਾਉਣ ਦੀ ਅਪੀਲ ਕਰਦਿਆ ਕਿਹਾ ਕਿਕਾਂਗਰਸ ਨੇ ਇੱਕ ਚੰਗੀ ਤੇ ਦੂਰਅੰਦੇਸ਼ੀ ਸੋਚ ਰੱਖਣ ਵਾਲਾ ਲੀਡਰ ਸਾਨੂੰ ਦਿੱਤਾ ਹੈ ਤੇਹੁਣ ਅਸੀ ਇਸ ਦੀ ਕਦਰ ਪਾ ਕੇ ਵੱਡੀ ਲੀਡ ਨੂੰ ਜਿਤਾ ਕੇ ਲੋਕ ਸਭਾ ਭੇਜੀਏ ਤਾਂ ਜੋਦੁਆਬੇ ਦੇ ਮਸਲੇ ਦੇਸ਼ ਦੀ ਲੋਕ ਵਿੱਚ ਹੱਲ ਹੋ ਸਕਣ।

LEAVE A RESPONSE

Your email address will not be published. Required fields are marked *